ਤੁਸੀਂ ਇਸ ਸਰਵੇਖਣ ਦਾ 0% ਪੂਰਾ ਕਰ ਲੀਆ ਹੈ
Caution: JavaScript execution is disabled in your browser or for this website. You may not be able to answer all questions in this survey. Please, verify your browser parameters.

ਸਹਾਇਤਾ  ਦੀ ਲੋੜ ਵਾਲੇ ਬੱਚਿਆਂ ਅਤੇ ਨੌਜਵਾਨਾਂ ਦਾ ਸਰਵੇਖਣ

ਬਾਲ ਅਤੇ ਪਰਿਵਾਰ ਵਿਕਾਸ ਮੰਤਰਾਲੇ (Ministry of Children and Family Development) ਨੇ ਸਹਾਇਤਾ ਦੀ ਲੋੜ ਵਾਲੇ ਬੱਚਿਆਂ ਅਤੇ ਨੌਜਵਾਨਾਂ ਦਾ ਫਰੇਮਵਰਕ ਪ੍ਰਕਾਸ਼ਿਤ ਕੀਤਾ ਹੈ, ਜੋ ਸੇਵਾਵਾਂ ਲਈ ਭਵਿੱਖ ਦੀ ਦੂਰਅੰਦੇਸ਼ੀ ਅਤੇ ਨੀਤੀ ਦਾ ਵਰਣਨ ਕਰਦਾ ਹੈ। 

ਸੇਵਾ ਫਰੇਮਵਰਕ ਅਤੇ ਸੇਵਾ ਵਰਣਨ ਸੰਖੇਪ

ਫੈਮਲੀ ਕਨੈਕਸ਼ਨਜ਼ ਸੈਂਟਰਜ਼
ਅਪੰਗਤਾ ਸੇਵਾਵਾਂ
ਸੂਬਾਈ ਸੇਵਾਵਾਂ
ਅੰਤਿਕਾ, ਸ਼ਬਦਾਂ ਦੀ ਸ਼ਬਦਾਵਲੀ, ਪੁਸਤਕ ਸੂਚੀ

ਅਸੀਂ ਨਵੇਂ ਮਾਡਲ ਦੇ ਵੱਖ-ਵੱਖ ਤੱਤਾਂ ਬਾਰੇ ਵਿਚਾਰ ਸਾਂਝੇ ਕਰਨ ਲਈ ਪਰਿਵਾਰਾਂ, ਸੇਵਾ ਪ੍ਰਦਾਤਾਵਾਂ ਅਤੇ ਸੈਕਟਰ ਭਾਈਵਾਲਾਂ ਨੂੰ ਇਸ ਔਨਲਾਈਨ ਸਰਵੇਖਣ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ, ਜੋ ਬੀ.ਸੀ. ਭਰ  ਵਿੱਚ ਸਾਰੇ ਫੈਮਲੀ ਕਨੈਕਸ਼ਨਜ਼ ਸੈਂਟਰਾਂ ਨੂੰ ਲਾਗੂ  ਕਰਨ ਵਿੱਚ ਮਦਦ ਕਰੇਗਾ । 

 ਸਰਵੇਖਣ 20 ਅਪ੍ਰੈਲ, 2022 ਤੋਂ 9 ਸਤੰਬਰ, 2022 ਤੱਕ ਖੁੱਲ੍ਹਾ ਰਹੇਗਾ ਅਤੇ ਇਸ ਨੂੰ ਪੂਰਾ ਕਰਨ ਵਿੱਚ ਲਗਭਗ ਅੱਠ ਮਿੰਟ ਲੱਗਣਗੇ। ਤੁਸੀਂ ਆਪਣੀ ਗਤੀ ’ਤੇ ਸ਼ੁਰੂ ਕਰ ਸਕਦੇ ਹੋ, ਬੰਦ ਕਰ ਸਕਦੇ ਹੋ ਅਤੇ ਦੁਬਾਰਾ ਸ਼ੁਰੂ ਕਰ ਸਕਦੇ ਹੋ।  

 ਜੇਕਰ ਤੁਸੀਂ ਅੱਪਡੇਟ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਭਵਿੱਖ ਵਿੱਚ ਫੀਡਬੈਕ ਅਤੇ ਰੀਸਰਚ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਈਨ ਅੱਪ ਕਰਨ ਲਈ ਹੋਰ ਜਾਣਕਾਰੀ ਲਈ ਸਰਵੇਖਣ ਦੇ ਅੰਤ ਵਿੱਚ ਇੱਕ ਵੱਖਰੇ ਪੰਨੇ 'ਤੇ ਭੇਜਿਆ ਜਾਵੇਗਾ।

ਪਿਛੋਕੜ

ਅਕਤੂਬਰ 2021 ਵਿੱਚ, ਬਾਲ ਅਤੇ ਪਰਿਵਾਰ ਵਿਕਾਸ ਮੰਤਰਾਲੇ ਨੇ ਸਹਾਇਤਾ ਦੀ ਲੋੜ ਵਾਲੇ ਬੱਚਿਆਂ ਅਤੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੇਵਾਵਾਂ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਸੁਧਾਰ ਕਰਨ ਲਈ ਵਚਨਬੱਧਤਾ ਕੀਤੀ। 

ਬੱਚੇ, ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਆਪਣੀਆਂ ਵਿਅਕਤੀਗਤ ਲੋੜਾਂ ਦੇ ਆਧਾਰ 'ਤੇ ਆਸਾਨੀ ਨਾਲ ਜਾਣਕਾਰੀ ਅਤੇ ਸੇਵਾਵਾਂ ਤੱਕ ਪਹੁੰਚ ਕਰ ਸਕਣਗੇ। ਹੁਣ ਇੱਕ ਰੈਫਰਲ ਜਾਂ ਤਸ਼ਖੀਸ ਦੀ ਲੋੜ ਨਹੀਂ ਹੋਵੇਗੀ, ਅਤੇ  ਇਸ ਨਾਲ ਬੱਚੇ ਜੀਵਨ ਵਿੱਚ ਜਲਦੀ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚ ਕਰ ਸਕਣਗੇ। 

ਮੰਤਰਾਲਾ ਪੂਰੇ ਸੂਬੇ ਵਿੱਚ ਲਗਭਗ 40 ਫੈਮਲੀ ਕਨੈਕਸ਼ਨਜ਼ ਸੈਂਟਰ ਸਥਾਪਤ ਕਰੇਗਾ ਜਿਹੜੇ ਪਹੁੰਚਯੋਗ ਅਤੇ ਸਮਾਵੇਸ਼ੀ ਸੇਵਾਵਾਂ ਪ੍ਰਦਾਨ ਕਰਨਗੇ ਜੋ:

•    ਸਹਾਇਤਾ ਦੀ ਲੋੜ ਵਾਲੇ ਸਾਰੇ ਬੱਚਿਆਂ ਅਤੇ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਉਪਲਬਧ ਹਨ, ਭਾਵੇਂ ਉਹ ਕਿਤੇ ਵੀ ਰਹਿੰਦੇ ਹੋਣ
•    ਜਨਮ ਤੋਂ ਲੈ ਕੇ 19 ਸਾਲ ਦੀ ਉਮਰ ਤੱਕ ਉਪਲਬਧ ਹਨ
•    ਲਿੰਗ ਸੰਮਲਿਤ, ਸੱਭਿਆਚਾਰਕ ਤੌਰ 'ਤੇਉਚਿਤ , ਅਤੇ ਨਮੋਸ਼ੀ ਤੋਂ ਮੁਕਤ ਹਨ

ਇਸ ਮਹੱਤਵਪੂਰਨ ਤਬਦੀਲੀ ਨੂੰ ਸ਼ੁਰੂ ਕਰਨ ਲਈ, ਉੱਤਰ-ਪੱਛਮੀ ਅਤੇ ਕੇਂਦਰੀ ਓਕਾਨਾਗਨ ਵਿੱਚ ਲਾਗੂ ਕਰਨ ਵਾਲੇ ਸ਼ੁਰੂਆਤੀ ਖੇਤਰਾਂ ਦੀ ਚੋਣ ਕੀਤੀ ਗਈ ਹੈ। ਬਸੰਤ 2023 ਵਿੱਚ, ਪਹਿਲੇ ਫੈਮਲੀ ਕਨੈਕਸ਼ਨਜ਼ ਸੈਂਟਰ: ਕੇਂਦਰੀ ਓਕਾਨਾਗਨ/ਕਲੋਨਾ, ਹਾਇਡਾ ਗਵਾਏ/ਪ੍ਰਿੰਸ ਰੂਪਰਟ, ਟੈਰੇਸ/ਕਿਟਿਮੈਟ ਅਤੇ ਬਲਕਲੀ ਵੈਲੀ, ਵਿੱਚ ਖੁੱਲ੍ਹਣਗੇ ਅਤੇ ਪਰਿਭਾਸ਼ਿਤ ਭੂਗੋਲਿਕ ਖੇਤਰਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਗੇ। 

ਸਤੰਬਰ 2024 ਤੱਕ, ਪੂਰੇ ਸੂਬੇ ਵਿੱਚ ਫੈਮਲੀ ਕਨੈਕਸ਼ਨਜ਼  ਸੈਂਟਰ ਬੱਚਿਆਂ ਅਤੇ ਨੌਜਵਾਨਾਂ ਨੂੰ ਉਹਨਾਂ ਦੀਆਂ ਲੋੜਾਂ ਦੇ ਆਧਾਰ 'ਤੇ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਨਗੇ- ਜਿਸ ਵਿੱਚ ਵਿਹਾਰ ਸੰਬੰਧੀ ਸਹਾਇਤਾ, ਥੈਰੇਪੀ ਸੇਵਾਵਾਂ, ਸ਼ੁਰੂਆਤੀ ਦਖਲ, ਅਤੇ ਪਰਿਵਾਰਕ ਸਹਾਇਤਾ ਸ਼ਾਮਲ ਹਨ।  

ਕਿਰਪਾ ਕਰਕੇ ਨੋਟ ਕਰੋ: ਇਹ ਔਨਲਾਈਨ ਫੀਡਬੈਕ ਫਾਰਮ ਇੰਟਰਨੈੱਟ ਐਕਸਪਲੋਰਰ 11 ਅਤੇ ਐਕਟੀਵੇਟਿਡ ਜਾਵਾਸਕ੍ਰਿਪਟ ਵਾਲੇ ਫਾਇਰਫੌਕਸ, ਕ੍ਰੋਮ, ਓਪਰਾ, ਆਦਿ ਵਰਗੇ ਸਾਰੇ ਨਵੇਂ ਤੁਲਨਾਤਮਕ ਬਰਾਊਜ਼ਰਾਂ ਨੂੰ ਸਪੋਰਟ ਕਰਦਾ ਹੈ। ਪ੍ਰਸ਼ਨਾਵਲੀ ਦੇ ਸਹੀ ਢੰਗ ਨਾਲ ਚਲਣ ਲਈ ਤੁਹਾਡੀਆਂ ਬਰਾਊਜ਼ਰ ਸੈਟਿੰਗਾਂ ਵਿੱਚ ਕੁਕੀਜ਼ ਦਾ ਏਨੇਬਲ ਕੀਤਾ ਹੋਣਾ ਜ਼ਰੂਰੀ ਹੈ ਅਤੇ ਇੱਕ ਘੰਟੇ ਤੋਂ ਵੱਧ ਲਈ ਪ੍ਰਸ਼ਨਾਵਲੀ ਵਿੱਚ ਗਤੀਵਿਧੀ ਨਾ ਹੋਣ ਦਾ ਨਤੀਜਾ ਪ੍ਰਸ਼ਨਾਵਲੀ ਦਾ ਟਾਈਮ ਆਉਟ ਹੋ ਜਾਣਾ ਹੋਵੇਗਾ।

ਕਲੈਕਸ਼ਨ ਨੋਟਿਸ: ਤੁਹਾਡੀ ਨਿੱਜੀ ਜਾਣਕਾਰੀ ਸਹਾਇਤਾ ਦੀ ਲੋੜ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਏਨਗੇਜਮੈਂਟ  ਵਿੱਚ ਯੋਗਦਾਨ ਪਾਉਣ ਦੇ ਉਦੇਸ਼ਾਂ ਲਈ ਇਕੱਠੀ ਕੀਤੀ ਜਾਵੇਗੀ। ਜੇਕਰ ਤੁਹਾਡੀ ਇਸ ਨਿੱਜੀ ਜਾਣਕਾਰੀ ਨੂੰ ਇਕੱਠੀ ਕਰਨ ਬਾਰੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸੰਪਰਕ ਕਰੋ: Director, Citizen Engagement, citizenengagement@gov.bc.ca. ਇਹ ਜਾਣਕਾਰੀ ਫ੍ਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ (“FOIPPA) ਦੀਆਂ ਧਾਰਾਵਾਂ 26(c) ਅਤੇ 26(e) ਦੇ ਅਧਿਕਾਰ ਅਧੀਨ ਮਨਿਸਟਰੀ ਔਫ ਚਿਲਡਰਨ ਐਂਡ ਫੈਮਲੀ ਡੇਵੇਲਪਮੈਂਟ ਵਲੋਂ ਮਨਿਸਟਰ ਔਫ ਸਿਟੀਜ਼ਨਜ਼ ਸਰਵਿਸਿਜ਼ ਦੁਆਰਾ ਇਕੱਠੀ ਕੀਤੀ ਜਾ ਰਹੀ ਹੈ।

ਕਿਰਪਾ ਕਰਕੇ ਆਪਣੇ ਜਵਾਬਾਂ ਵਿੱਚ ਆਪਣੇ ਬਾਰੇ ਜਾਂ ਦੂਸਰਿਆਂ ਬਾਰੇ ਕੋਈ ਵੀ ਨਿੱਜੀ ਤੌਰ ਤੇ ਪਛਾਣੀ ਜਾ ਸਕਣ ਵਾਲੀ ਜਾਣਕਾਰੀ ਸ਼ਾਮਲ ਨਾ ਕਰੋ: