ਮੁੱਢਲੀ ਜਾਣਕਾਰੀ
ਬੀ.ਸੀ. ਸਰਕਾਰ ਉਨ੍ਹਾਂ ਨਿਯਮਾਂ ਦੀ ਸਮੀਖਿਆ ਕਰ ਰਹੀ ਹੈ ਜੋ ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲਿਵਰੀ ਦਾ ਕੰਮ ਕਰਨ ਵਾਲੇ ਲੋਕਾਂ ਲਈ ਰੁਜ਼ਗਾਰ ਮਾਪਦੰਡਾਂ ਅਤੇ ਵਰਕਰਜ਼ ਕੰਪਨਸੇਸ਼ਨ ਕਵਰੇਜ (ਕਾਮਿਆਂ ਦੇ ਮੁਆਵਜ਼ੇ ਦੀ ਕਵਰੇਜ) ਤੈਅ ਕਰਦੇ ਹਨ।
ਇਹ ਨਿਯਮ 3 ਸਤੰਬਰ, 2024 ਨੂੰ ਕਾਨੂੰਨ ਬਣੇ ਸਨ। ਇਨ੍ਹਾਂ ਵਿੱਚ ਸ਼ਾਮਲ ਹਨ:
- ਮਿਨੀਮਮ ਵੇਜ (ਘੱਟੋ-ਘੱਟ ਭੁਗਤਾਨ)
- ਤੈਅ ਕੀਤੀ ਦੂਰੀ ਲਈ ਵੱਖਰਾ ਘੱਟੋ-ਘੱਟ ਭੁਗਤਾਨ
- ਡੀਐਕਟੀਵੇਸ਼ਨ (ਅਕਾਊਂਟ ਬੰਦ ਕਰਨਾ) ਸੰਬੰਧੀ ਨਿਯਮ
- ਜੇ ਤੁਸੀਂ ਇਹ ਕੰਮ ਕਰਦੇ ਸਮੇਂ ਜ਼ਖ਼ਮੀ ਹੋ ਜਾਂਦੇ ਹੋ ਤਾਂ ਵਰਕਰਜ਼ ਕੰਪਨਸੇਸ਼ਨ ਕਵਰੇਜ
- ਕਾਮਿਆਂ ਲਈ ਸਿਹਤ ਅਤੇ ਸੁਰੱਖਿਆ ਪ੍ਰਬੰਧ
ਹੋਰ ਜਾਣਕਾਰੀ ਮਿਨੀਮਮ ਸਟੈਂਡਰਡਰਜ਼ ਐਂਡ ਪ੍ਰੋਟੈਕਸ਼ਨਸ ਬਾਰੇ ਸੰਖੇਪ ਜਾਣਕਾਰੀ ਦਸਤਾਵੇਜ਼ ਵਿੱਚ ਉਪਲਬਧ ਹੈ।
ਅਸੀਂ ਐਪ ਅਧਾਰਿਤ ਰਾਈਡ-ਹੇਲ ਜਾਂ ਡਿਲਿਵਰੀ ਦਾ ਕੰਮ ਕਰਨ ਵਾਲੇ ਲੋਕਾਂ ਅਤੇ ਆਮ ਲੋਕਾਂ ਨੂੰ ਇਸ ਸਰਵੇਖਣ ਨੂੰ ਪੂਰਾ ਕਰਨ ਲਈ ਸੱਦਾ ਦਿੰਦੇ ਹਾਂ।
ਤੁਹਾਡੇ ਜਵਾਬ ਸਾਨੂੰ ਇਹ ਸਮਝਣ ਵਿੱਚ ਮਦਦ ਕਰਨਗੇ ਕਿ ਇਸ ਖੇਤਰ ਵਿੱਚ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਹੈ ਅਤੇ ਇਹ ਨਿਯਮ ਅਸਲ ਵਿੱਚ ਕਿਵੇਂ ਕੰਮ ਕਰ ਰਹੇ ਹਨ।
ਇਹ ਸਰਵੇਖਣ 17 ਜੁਲਾਈ, 2026 ਤੋਂ 1 ਸਤੰਬਰ, 2026 ਸ਼ਾਮ 4 ਵਜੇ (ਪੈਸਿਫਿਕ ਸਮਾਂ) ਤੱਕ ਖੁੱਲ੍ਹਾ ਰਹੇਗਾ।
ਇਸ ਸਰਵੇਖਣ ਵਿੱਚ ਹਿੱਸਾ ਲੈਣਾ ਤੁਹਾਡੀ ਆਪਣੀ ਮਰਜ਼ੀ ਹੈ। ਤੁਸੀਂ ਇਹ ਸਰਵੇਖਣ ਆਪਣੀ ਪਛਾਣ ਦੱਸੇ ਬਿਨਾਂ (ਗੁਪਤ ਤੌਰ 'ਤੇ) ਵੀ ਭਰ ਸਕਦੇ ਹੋ। ਜੇ ਤੁਸੀਂ ਐਪ-ਅਧਾਰਿਤ ਵਰਕਰ ਹੋ ਅਤੇ ਇਸ ਸਰਵੇਖਣ ਤੋਂ ਬਾਅਦ ਵੀ ਆਪਣੇ ਹੋਰ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਰਵੇਖਣ ਦੇ ਅੰਤ ਵਿੱਚ ਆਪਣੀ ਸੰਪਰਕ ਜਾਣਕਾਰੀ ਦਿਓ ਤਾਂ ਜੋ ਅਸੀਂ ਤੁਹਾਡੇ ਨਾਲ ਸੰਪਰਕ ਕਰ ਸਕੀਏ। ਤੁਹਾਡੀ ਦਿੱਤੀ ਹੋਈ ਸੰਪਰਕ ਜਾਣਕਾਰੀ ਗੁਪਤ ਰੱਖੀ ਜਾਵੇਗੀ ਅਤੇ ਇਸਦਾ ਇਸਤੇਮਾਲ ਸਿਰਫ਼ ਉੱਪਰ ਦੱਸੇ ਗਏ ਉਦੇਸ਼ਾਂ ਲਈ ਹੀ ਕੀਤਾ ਜਾਵੇਗਾ।
ਜੇ ਤੁਹਾਡੇ ਇਸ ਫਾਰਮ ਬਾਰੇ ਕੋਈ ਸਵਾਲ ਹੋਣ, ਤਾਂ ਕਿਰਪਾ ਕਰਕੇ ਸਾਡੇ ਨਾਲ ਇਸ ਈਮੇਲ ਰਾਹੀਂ ਸੰਪਰਕ ਕਰੋ: CitizenEngagement@gov.bc.ca
ਕਿਰਪਾ ਕਰਕੇ ਧਿਆਨ ਦਿਓ: ਇਹ ਔਨਲਾਈਨ ਫੀਡਬੈਕ ਫਾਰਮ ਨਵੇਂ ਵੈੱਬ ਬ੍ਰਾਊਜ਼ਰਾਂ, ਜਿਵੇਂ ਕਿ ਫਾਇਰਫੌਕਸ, ਕਰੋਮ, ਔਪਰਾ ਅਤੇ ਮਾਈਕ੍ਰੋਸਾਫਟ ਐਜ ਆਦਿ, ਵਿੱਚ ਠੀਕ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਤੁਹਾਡੇ ਬ੍ਰਾਊਜ਼ਰ ਵਿੱਚ ਜਾਵਾ ਸਕ੍ਰਿਪਟ ਚਾਲੂ ਹੋਣਾ ਚਾਹੀਦਾ ਹੈ। ਪ੍ਰਸ਼ਨਾਵਲੀ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਕੂਕੀਜ਼ ਚਾਲੂ ਹੋਣੀਆਂ ਲਾਜ਼ਮੀ ਹਨ। ਜੇ ਤੁਸੀਂ ਪ੍ਰਸ਼ਨਾਵਲੀ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਲਈ ਬਿਨਾਂ ਵਰਤੇ ਛੱਡ ਦਿੰਦੇ ਹੋ, ਤਾਂ ਇਸ ਦਾ ਸਮਾਂ ਸਮਾਪਤ ਹੋ ਜਾਵੇਗਾ ਅਤੇ ਤੁਹਾਨੂੰ ਇਸਨੂੰ ਮੁੜ ਸ਼ੁਰੂ ਕਰਨਾ ਪੈ ਸਕਦਾ ਹੈ
ਜਾਣਕਾਰੀ ਇਕੱਠੀ ਕਰਨ ਬਾਰੇ ਸੂਚਨਾ: ਇਸ ਸਰਵੇਖਣ ਰਾਹੀਂ ਦਿੱਤੀ ਗਈ ਜਾਣਕਾਰੀ ਨਾਗਰਿਕ ਸੇਵਾਵਾਂ ਮੰਤਰਾਲਾ ਵੱਲੋਂ ਲੇਬਰ ਮੰਤਰਾਲਾ ਦੀ ਤਰਫ਼ੋਂ ਇਕੱਠੀ ਕੀਤੀ ਜਾਂਦੀ ਹੈ। ਜੇ ਤੁਸੀਂ ਆਪਣੀ ਸੰਪਰਕ ਜਾਣਕਾਰੀ ਦਿੰਦੇ ਹੋ, ਤਾਂ ਤੁਹਾਡੀ ਨਿੱਜੀ ਜਾਣਕਾਰੀ Freedom of Information and Protection of Privacy Act (FOIPPA) ਦੀਆਂ ਧਾਰਾਵਾਂ 26(c) ਅਤੇ 26(e) ਅਧੀਨ ਇਕੱਠੀ ਕੀਤੀ ਜਾਵੇਗੀ। ਇਹ ਜਾਣਕਾਰੀ ਐਪ-ਅਧਾਰਿਤ ਰਾਈਡ-ਹੇਲ ਅਤੇ ਡਿਲਿਵਰੀ ਵਰਕਰਾਂ ਲਈ ਘੱਟੋ-ਘੱਟ ਮਿਆਰਾਂ ਅਤੇ ਸੁਰੱਖਿਆ ਦੀ ਸਮੀਖਿਆ ਕਰਨ ਅਤੇ ਅੱਗੇ ਦੀਆਂ ਸਲਾਹ-ਮਸ਼ਵਰਾ ਗਤੀਵਿਧੀਆਂ ਲਈ ਕੀਤੀ ਜਾਵੇਗੀ।