ਭੂਮਿਕਾ
ਬ੍ਰਿਟਿਸ਼ ਕੋਲੰਬੀਆ ਵਿੱਚ ਬਾਲ-ਸੰਭਾਲ ਦੇ ਭਵਿੱਖ ਬਾਰੇ ਆਪਣੀ ਰਾਏ ਦੇਣ ਵਿੱਚ ਦਿਲਚਸਪੀ ਦਿਖਾਉਣ ਲਈ ਤੁਹਾਡਾ ਧੰਨਵਾਦ। ਅਸੀਂ ਇਸ ਗੱਲਬਾਤ ਵਿੱਚ ਤੁਹਾਡੇ ਯੋਗਦਾਨ ਦੀ ਕਦਰ ਕਰਦੇ ਹਾਂ।
ਬੀ.ਸੀ. ਦੇ ਸਿੱਖਿਆ ਅਤੇ ਬਾਲ-ਸੰਭਾਲ ਮੰਤਰਾਲੇ ਵੱਲੋਂ ਇਸ ਗੁਪਤ ਪ੍ਰਸ਼ਨਾਵਲੀ ਵਿੱਚ ਇਹ ਜਾਣਕਾਰੀ ਮੰਗੀ ਜਾਵੇਗੀ:
- ਬੀ.ਸੀ. ਵਿੱਚ ਬਾਲ-ਸੰਭਾਲ ਨਾਲ ਤੁਹਾਡਾ ਅਨੁਭਵ
- ਬੀ.ਸੀ. ਵਿੱਚ ਬਾਲ-ਸੰਭਾਲ ਸੇਵਾ ਲੈਂਦੇ ਜਾਂ ਦਿੰਦੇ ਸਮੇਂ ਤੁਹਾਡੀਆਂ ਤਰਜੀਹਾਂ, ਅਤੇ
- ਤੁਹਾਡੇ ਅਤੇ ਤੁਹਾਡੇ ਪਰਿਵਾਰ ਨਾਲ ਸੰਬੰਧਿਤ ਜਨਸੰਖਿਆ ਸੰਬੰਧੀ ਮੁੱਢਲੀ ਜਾਣਕਾਰੀ
ਤੁਹਾਡੇ ਜਵਾਬਾਂ ਦੇ ਆਧਾਰ ‘ਤੇ, ਸਰਵੇਖਣ ਨੂੰ ਪੂਰਾ ਕਰਨ ਵਿੱਚ 10–20 ਮਿੰਟ ਲੱਗਣਗੇ। ਜੇ ਤੁਹਾਨੂੰ ਵਿੱਚ ਰੁਕਣ ਦੀ ਲੋੜ ਪੈਂਦੀ ਹੈ, ਤਾਂ ਕਿਰਪਾ ਕਰਕੇ ਆਪਣੇ ਜਵਾਬ ਸੰਭਾਲਣ (ਸੇਵ ਕਰਨ) ਬਾਰੇ ਵਿਚਾਰ ਕਰੋ (ਸਕ੍ਰੀਨ ਦੇ ਉੱਪਰ ਸੱਜੇ ਪਾਸੇ), ਕਿਉਂਕਿ 60 ਮਿੰਟ ਬਾਅਦ ਤੁਹਾਡਾ ਸਰਵੇਖਣ ਸੈਸ਼ਨ ਸਮਾਪਤ ਹੋ ਸਕਦਾ ਹੈ।
ਇਹ ਸਰਵੇਖਣ 28 ਮਈ ਤੋਂ 9 ਜੁਲਾਈ, 2026 (ਦੁਪਹਿਰ 4 ਵਜੇ ਪੈਸੀਫਿਕ ਟਾਈਮ) ਤੱਕ ਖੁੱਲ੍ਹਾ ਰਹੇਗਾ।
ਕਿਰਪਾ ਕਰਕੇ ਧਿਆਨ ਦਿਓ: ਇਹ ਆਨਲਾਈਨ ਫੀਡਬੈਕ ਫਾਰਮ ਐਕਟੀਵੇਟਿਡ JavaScript ਦੇ ਨਾਲ Firefox, Chrome, Opera, Microsoft Edge ਆਦਿ ਵਰਗੇ ਸਾਰੇ ਨਵੇਂ ਅਨੁਕੂਲ ਬ੍ਰਾਊਜ਼ਰਾਂ ਦਾ ਸਮਰਥਨ ਕਰਦਾ ਹੈ। ਪ੍ਰਸ਼ਨਾਵਲੀ ਨੂੰ ਠੀਕ ਤਰੀਕੇ ਨਾਲ ਚਲਾਉਣ ਲਈ ਤੁਹਾਡੇ ਬ੍ਰਾਊਜ਼ਰ ਦੀਆਂ ਸੈਟਿੰਗਾਂ ਵਿੱਚ ਕੁਕੀਜ਼ ਚਾਲੂ ਹੋਣੀਆਂ ਲਾਜ਼ਮੀ ਹਨ ਅਤੇ ਜੇ ਇੱਕ ਘੰਟੇ ਤੋਂ ਵੱਧ ਸਮੇਂ ਲਈ ਕੋਈ ਗਤੀਵਿਧੀ ਨਾ ਹੋਵੇ, ਤਾਂ ਪ੍ਰਸ਼ਨਾਵਲੀ ਦਾ ਸੈਸ਼ਨ ਸਮਾਪਤ ਹੋ ਸਕਦਾ ਹੈ।
ਜਾਣਕਾਰੀ ਇਕੱਠੀ ਕਰਨ ਬਾਰੇ ਸੂਚਨਾ: ਇਸ ਅਰਜ਼ੀ ਵਿੱਚ ਦਿੱਤੀ ਜਾਣਕਾਰੀ ਨੂੰ ‘ਫਰੀਡਮ ਔਫ ਇਨਫੋਰਮੇਸ਼ਨ ਅਤੇ ਪ੍ਰੋਟੈਕਸ਼ਨ ਔਫ ਪ੍ਰਾਈਵਸੀ ਐਕਟ’ ਦੀ ਧਾਰਾ 26(c)(e) ਅਧੀਨ ਇਕੱਠਾ ਕੀਤਾ ਜਾ ਰਿਹਾ ਹੈ। ਇਕੱਠੀ ਕੀਤੀ ਗਈ ਜਾਣਕਾਰੀ ‘ਚਾਈਲਡ ਕੇਅਰ ਬੀ ਸੀ’ ਯੋਜਨਾ ਦੇ ਅਗਲੇ ਚਰਣ ਲਈ ਤਰਜੀਹਾਂ ਅਤੇ ਅਗਲੇ ਕਦਮ ਨਿਰਧਾਰਤ ਕਰਨ ਵਿੱਚ ਮਦਦ ਕਰੇਗੀ। ਇਸ ਵਿੱਚ ਇਹ ਜਾਣਕਾਰੀ ਵੀ ਸ਼ਾਮਲ ਹੈ ਕਿ ਸਰਕਾਰ ਬਾਲ-ਸੰਭਾਲ ਸੇਵਾਵਾਂ ਦੀ ਪਹੁੰਚ, ਕਿਫ਼ਾਇਤੀਪਣ (affordability), ਗੁਣਵੱਤਾ ਅਤੇ ਸਮਾਵੇਸ਼ਤਾ ਨੂੰ ਸਭ ਤੋਂ ਵਧੀਆ ਢੰਗ ਨਾਲ ਕਿਵੇਂ ਸੁਧਾਰ ਸਕਦੀ ਹੈ, ਅਤੇ ਪਰਿਵਾਰਾਂ ਅਤੇ ਬਾਲ-ਸੰਭਾਲ ਪ੍ਰਣਾਲੀ ਸਾਹਮਣੇ ਮੌਜੂਦ ਸਭ ਤੋਂ ਜ਼ਰੂਰੀ ਚੁਣੌਤੀਆਂ ਨੂੰ ਹੱਲ ਕਰਨ ਲਈ ਸੀਮਿਤ ਜਨਤਕ ਸਰੋਤਾਂ ਨੂੰ ਕਿੱਥੇ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।
ਜੇ ਇਸ ਫਾਰਮ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ citizenengagement@gov.bc.ca ਤੇ ਸੰਪਰਕ ਕਰੋ।.
ਜੇ ਤੁਸੀਂ ਕਿਸੇ ਸੰਸਥਾ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਇੱਕ ਸਟੇਕਹੋਲਡਰ ਸਬਮਿਸ਼ਨ ਦੇਣਾ ਚਾਹੁੰਦੇ ਹੋ, ਤਾਂ ਤੁਸੀਂ gov.bc.ca/childcaresurvey ‘ਤੇ ਵੱਖਰੇ ਤੌਰ ‘ਤੇ ਆਪਣੀ ਰਾਏ ਦੇ ਸਕਦੇ ਹੋ।